pharmacist_Pnjabi_1

ਅਧਿਕਾਰਾਂ ਲਈ ਸੰਘਰਸ਼

  • ਦਿੱਲੀ ਸਰਕਾਰ ਨੇ ਮਹਿਮਾਨ ਅਧਿਆਪਕਾਂ ਨੂੰ ਡਿਊਟੀ ਤੋਂ ਵੰਚਿਤ ਕੀਤਾ
  • ਪੰਜਾਬ ਵਿਚ ਫਾਰਮਿਸਟਾਂ ਦਾ ਅੰਦੋਲਨ
  • ਬਿਹਾਰ ਦੇ ਫਾਰਮਾਸਿਸਟਾਂ ਦਾ ਆਪਣੇ ਅਧਿਕਾਰਾਂ ਲਈ ਸੰਘਰਸ਼
  • ਬਹੁ-ਉਦੇਸ਼ੀ ਸਿਹਤ ਕਰਮਚਾਰੀਆਂ ਦਾ ਪ੍ਰਦਰਸ਼ਨ
  • ਪਟਨਾ ਦੇ ਸਫਾਈ ਮਜ਼ਦੂਰਾਂ ਦੀ ਹੜਤਾਲ਼
  • Continue reading

    ਮਹਾਂਮਾਰੀ ਦੁਰਾਨ ਮਜ਼ਦੂਰਾਂ ਦੇ ਰੁਜ਼ਗਾਰ ਉੱਤੇ ਹਮਲੇ:

    ਹਰੇਕ ਖੇਤਰ ਵਿੱਚ ਮਜ਼ਦੂਰਾਂ ਨੂੰ ਬਿਨ-ਮੁਆਵਜ਼ਾ ਕੰਮ ਤੋਂ ਲੇ- ਆਫ ਕਰ ਦਿੱਤਾ ਗਿਆ ਹੈ

  • ਯੂ.ਪੀ. ਵਿੱਚ ਔਰਤਾਂ ਲਈ ਹੈਲਪਲਾਈਨ ਸੇਵਾ ਦੀਆਂ ਮਜ਼ਦੂਰਾਂ ਨੂੰ ਕੰਮ ਤੋਂ ਕੱਢ ਦਿੱਤਾ ਗਿਆ
  • ਹਰਿਆਣਾ ਦੇ ਪੀ ਟੀ ਆਈ ਮਾਸਟਰ ਆਪਣੀਆਂ ਨੌਕਰੀਆਂ ਖਤਮ ਕੀਤੇ ਜਾਣ ਦੇ ਖ਼ਿਲਾਫ਼ ਅੰਦੋਲਨ ਕਰ ਰਹੇ ਹਨ
  • ਪੱਤਰਕਾਰ ਅਤੇ ਮੀਡੀਆ ਕਾਮੇ ਬਿਨਾਂ ਨੋਟਿਸ ਲੇਆਫ ਕਰ ਦਿੱਤੇ ਗਏ ਹਨ
  • Continue reading

    ਭਾਰਤ ਸੰਚਾਰ ਨਿਗਮ ਲਿਮਿਟਿਡ ਦੇ ਮਜ਼ਦੂਰਾਂ ਵਲੋਂ ਦੇਸ਼ਭਰ ਵਿਚ ਵਿਰੋਧ ਪ੍ਰਦਰਸ਼ਨ

    ਭਾਰਤ ਸੰਚਾਰ ਨਿਗਮ ਲਿਮਿਟਿਡ (ਬੀ ਐਸ ਐਨ ਐਲ) ਦੇ ਕਰਮਚਾਰੀਆਂ ਨੇ, ਬੀ ਐਸ ਐਨ ਐਲ ਐਮਪਲਾਈਜ਼ ਯੂਨੀਅਨ ਦੇ ਝੰਡੇ ਹੇਠ 26 ਜੂਨ 2020 ਨੂੰ ਦੇਸ਼ਭਰ ਵਿਚ ਵਿਰੋਧ ਪ੍ਰਦਰਸ਼ਨ ਕੀਤੇ।

    Continue reading

    ਸਾਥਾਨਕੁਲਮ (ਤਾਮਿਲਨਾਡੂ) ਪੁਲਿਸ ਹਿਰਾਸਤ ਵਿੱਚ ਮੌਤਾਂ:

    ਹਿੰਦੋਸਤਾਨੀ ਰਾਜ ਦੇ ਜਾਬਰ ਪੁਲਿਸ ਢਾਂਚੇ ਦਾ ਇੱਕ ਹੋਰ ਭੱਦਾ ਪਾਜ ਉਘੇੜ ਤਾਮਿਲਨਾਡੂ ਅਤੇ ਸਮੁੱਚੇ ਹਿੰਦੋਸਤਾਨ ਦੇ ਲੋਕਾਂ ਨੂੰ, ਥੁਤਕੁਡੀ ਜ਼ਿਲ੍ਹੇ ਦੇ ਸਾਥਾਨਕੁਲਮ ਪੰਚਾਇਤੀ ਕਸਬੇ ਦੇ ਪਿਓ ਪੁਤੱਰ, ਜੈਰਾਜ (59 ਸਾਲ) ਅਤੇ ਇਮਾਨੂਇਲ ਬੈਨਿਕਸ (31) ਦੀ ਪੁਲੀਸ ਹਿਰਾਸਤ ਵਿੱਚ ਹੋਈ ਦਰਦਨਾਕ ਮੌਤ ਦੇ ਸਦਮੇ ਨੇ ਝੰਜੋੜ ਕੇ ਰੱਖ ਦਿੱਤਾ। ਟਾਰਚਰ

    Continue reading

    ਸਵਾਸਥ ਸੇਵਾ ਦੀਆਂ ਹੌਲਨਾਕ ਹਾਲਤਾਂ:

    ਸਖ਼ਤ ਲੋੜ ਵਾਲੇ ਲੋਕਾਂ ਦਾ ਇਲਾਜ਼ ਨਹੀਂ ਹੋ ਰਿਹਾ ਪਿਛਲੇ ਤਿੰਨਾਂ ਮਹੀਨਿਆਂ ਤੋਂ ਕਹਿਰ ਮਚਾ ਰਹੀ ਕਰੋਨਾਵਾਇਰਸ ਦੀ ਮਹਾਂਮਾਰੀ ਨੇ, ਸਾਡੇ ਦੇਸ਼ ਦੇ ਸਵਾਸਥ ਸੇਵਾ ਪ੍ਰਬੰਧ ਦੀਆਂ ਹੌਲਨਾਕ ਹਾਲਤਾਂ ਦਾ ਪਾਜ ਉਘੇੜ ਦਿੱਤਾ ਹੈ। ਮੁੰਬਈ, ਦਿੱਲੀ, ਚੇਨੰਈ, ਬੈਂਗਲੁਰੂ, ਅਹਿਮਦਾਬਾਦ ਅਤੇ ਹੋਰ ਬੜੇ ਸ਼ਹਿਰਾਂ ਵਿੱਚ ਸਖ਼ਤ ਬੀਮਾਰ ਲੋਕ, ਗਰਭਵਤੀ ਅੋਰਤਾਂ ਅਤੇ

    Continue reading

    45 ਸਾਲ ਪਹਿਲਾਂ ਐਲਾਨੀ ਗਈ ਰਾਸ਼ਟਰੀ ਹੰਗਾਮੀ ਹਾਲਤ ਦੇ ਸਬਕ:

    ਹਿੰਦੋਸਤਾਨ ਦਾ “ਜਮਹੂਰੀ” ਗਣਤੰਤਰ ਅਜਾਰੇਦਾਰ ਸਰਮਾਏਦਾਰਾਂ ਦੇ ਹੁਕਮਾਂ ਦਾ ਪਾਲਕ ਹੈ

    ਹੰਗਾਮੀ ਹਾਲਤ ਐਲਾਨਣ ਦਾ ਨਿਸ਼ਾਨਾ ਮੇਹਨਤਕਸ਼ ਲੋਕਾਂ ਦੇ ਸੰਘਰਸ਼ਾਂ ਨੂੰ ਕੁਚਲਣਾ ਸੀ

    ਇਸਨੇ ਸਪੱਸ਼ਟ ਦਿਖਾ ਦਿੱਤਾ ਕਿ ਸਿਆਸੀ ਤਾਕਤ ਬਹੁਤ ਥੋੜ੍ਹੇ ਜਿਹੇ ਹੱਥਾਂ ਵਿੱਚ ਸਕੇਂਦਰਿਤ ਹੈ

    25 ਜੂਨ 1975 ਨੂੰ, ਮੰਤਰੀ ਮੰਡਲ, ਜਿਸ ਦੀ ਅਗਵਾਈ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਰ ਰਹੀ ਸੀ, ਨੇ ਰਾਸ਼ਟਰਪਤੀ ਫਖ਼ਰੂਦੀਨ ਅਲੀ ਅਹਿਮਦ ਨੂੰ ਸੰਵਿਧਾਨ ਦੀ ਧਾਰਾ 352 ਅਧੀਨ ਹੰਗਾਮੀ ਹਾਲਤ ਦਾ ਐਲਾਨ ਕਰਨ ਦੀ ਸਲਾਹ ਦਿੱਤੀ। ਇਸ ਨੂੰ ਜਾਇਜ਼ ਠਹਿਰਾਉਣ ਲਈ ਅੰਦਰੂਨੀ ਗੜਬੜ ਦੇ ਖਤਰੇ ਦਾ ਹਵਾਲਾ ਦਿੱਤਾ ਗਿਆ। ਇੱਕ ਹੀ ਝਟਕੇ ਨਾਲ ਲੋਕਾਂ ਨੂੰ ਬੋਲਣ ਅਤੇ ਇਕੱਠੇ ਹੋਣ ਦੀ ਅਜ਼ਾਦੀ ਸਮੇਤ, ਸੰਵਿਧਾਨ ਵਿਚ ਸੂਚੀਬੱਧ ਤਮਾਮ ਬੁਨਿਆਦੀ ਹੱਕਾਂ ਤੋਂ ਸੱਖਣੇ ਕਰ ਦਿੱਤਾ ਗਿਆ। ਇਹ ਹੰਗਾਮੀ ਹਾਲਤ ਇੱਕ ਸਾਲ ਅਤੇ ਨੌਂ ਮਹੀਨੇ ਜਾਰੀ ਰਹੀ, ਜੋ 21 ਮਾਰਚ 1977 ਨੂੰ ਖਤਮ ਹੋਈ।

    Continue reading
    graph_unemployment_hindi

    ਲੌਕਡਾਊਨ ਨੇ ਨੌਕਰੀਆਂ ਅਤੇ ਰੁਜ਼ਗਾਰ ਲਈ ਬਹੁਤ ਵੱਡਾ ਸੰਕਟ ਪੈਦਾ ਕਰ ਦਿੱਤਾ ਹੈ

    graph_unemployment_hindi

    25 ਮਾਰਚ, 2020 ਨੂੰ ਦੇਸ਼ਭਰ ਵਿਚ ਲੌਕਡਾਊਨ ਦੇ ਸ਼ੁਰੂ ਹੋਣ ਤੋਂ ਬਾਅਦ ਮਜ਼ਦੂਰਾਂ ਦੀਆਂ ਭਾਰੀ ਗਿਣਤੀ ਵਿਚ ਨੌਕਰੀਆਂ ਖਤਮ ਹੋ ਗਈਆਂ ਹਨ। ਇਨ੍ਹਾਂ ਵਿੱਚ ਵੱਡੇ ਪੈਮਾਨੇ ਦੇ ਉਦਯੋਗ ਅਤੇ ਸੇਵਾਵਾਂ ਦੇ ਮਜ਼ਦੂਰ, ਅਤੇ ਛੋਟੇ ਪੈਮਾਨੇ ਦੀਆਂ ਉਦਯੋਗਿਕ ਕੰਪਨੀਆਂ, ਦੁਕਾਨਾਂ ਅਤੇ ਛੋਟੀਆਂ ਸੇਵਾਵਾਂ ਲਈ ਕੰਮ ਕਰਨ ਵਾਲੇ ਮਜ਼ਦੂਰ ਸ਼ਾਮਲ ਹਨ। ਮਜ਼ਦੂਰਾਂ ਦੀ ਬਹੁਤ ਹੀ ਵੱਡੀ ਗਿਣਤੀ ਨੂੰ ਅਪ੍ਰੈਲ ਅਤੇ ਮਈ ਦੇ ਮਹੀਨਿਆਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ, ਕਈਆਂ ਨੂੰ ਤਾਂ ਮਾਰਚ ਦੀ ਤਨਖਾਹ ਵੀ ਨਹੀਂ ਮਿਲੀ, ਜਿਸ ਮਹੀਨੇ ਉਨ੍ਹਾਂ ਨੇ ਕੰਮ ਵੀ ਕੀਤਾ ਸੀ। ਵੱਡੇ ਉਦਯੋਗਾਂ ਦੇ ਮਜ਼ਦੂਰਾਂ ਦੀ ਬਹੁਤ ਹੀ ਘੱਟ ਗਿਣਤੀ ਨੂੰ ਅਪ੍ਰੈਲ ਦੀ ਤਨਖਾਹ ਮਿਲੀ ਹੈ, ਪਰ ਇਹਦੇ ਵਿੱਚ ਬਹੁਤ ਵੱਡੀ ਕਟੌਤੀ ਕੀਤੀ ਗਈ ਹੈ। ਬਹੁਤੀਆਂ ਵੱਡੀਆਂ ਕੰਪਨੀਆਂ ਨੇ 2020-21 ਦੁਰਾਨ ਤਨਖਾਹਾਂ ਵਿਚ ਵਾਧੇ ਉੱਤੇ ਰੋਕ ਲਾ ਦਿੱਤੀ ਹੈ। ਬਹੁਤੇ ਮਜ਼ਦੂਰਾਂ ਦੀ ਆਮਦਨੀ ਪਿਛਲੇ ਸਾਲ ਨਾਲੋਂ ਬਹੁਤ ਘੱਟ ਹੋ ਜਾਵੇਗੀ।

    Continue reading
    Bima Clame_15 June_2020

    ਫਸਲ ਬੀਮਾ ਦਾ ਮੁਆਵਜ਼ਾ ਨਾ ਮਿਲਣ ‘ਤੇ ਕ੍ਰੋਧਿਤ ਕਿਸਾਨਾਂ ਦਾ ਪ੍ਰਦਰਸ਼ਣ

    Bima Clame_15 June_2020

    ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੀ ਨੋਹਰ ਤਹਿਸੀਲ ਦੇ ਕਿਸਾਨ ਬਹੁਤ ਕਰੋਧਿਤ ਹਨ, ਕਿਉਂਕਿ ਜ਼ਿਆਦਾਤਰ ਕਿਸਾਨਾਂ ਨੂੰ 2019 ਦੀ ਸਾਉਣੀ ਦੀਆਂ ਫ਼ਸਲਾਂ ਦੇ ਨੁਕਸਾਨ ਦੇ ਬੀਮੇ ਦਾ ਮੁਆਵਜ਼ਾ ਨਹੀਂ ਮਿਲਿਆ ਹੈ। ਨਰਾਜ਼ ਕਿਸਾਨਾਂ ਅਤੇ ਪਿੰਡਾਂ ਦੇ ਲੋਕਾਂ ਨੇ, 15 ਜੂਨ ਨੂੰ ਲੋਕ ਰਾਜ ਸੰਗਠਨ ਦੇ ਬੈਨਰ ਹੇਠਾਂ ਰਾਮਗੜ੍ਹ ਉੱਪ-ਤਹਿਸੀਲ ਸਾਹਮਣੇ ਪ੍ਰਦਰਸ਼ਣ ਕੀਤਾ ਅਤੇ ਬੀਮਾ ਕੰਪਣੀ ਅਤੇ ਰਾਜ ਸਰਕਾਰ ਦੇ ਖ਼ਿਲਾਫ਼ ਨਾਅਰੇ ਲਾਏ।

    Continue reading
    Bapudham_Bihar

    ਅਧਿਕਾਰਾਂ ਦੀ ਹਿਫ਼ਾਜ਼ਿਤ ਲਈ ਸੰਘਰਸ਼

    Bapudham_Bihar
  • ਸਟੇਸ਼ਨ ਮਾਸਟਰਾਂ ਦਾ ਸੰਘਰਸ਼
  • ਕੋਇਲਾ ਉਦਯੋਗ ਵਿੱਚ ਹੜਤਾਲ਼ ਦੀ ਘੋਸ਼ਣਾ
  • ਪੰਜਾਬ ਵਿੱਚ ਬਿਜਲੀ ਕਰਮਚਾਰੀਆਂ ਦਾ ਪ੍ਰਦਰਸ਼ਣ
  • ਬੀ.ਈ.ਐਸ.ਟੀ. ਕਰਮਚਾਰੀਆਂ ਨੇ ਮਹੀਨਾ-ਭਰ ਚੱਲਣ ਵਾਲੀ ਹੜਤਾਲ ਦੀ ਧਮਕੀ ਦਿੱਤੀ
  • ਡਾਕਟਰਾਂ ਨੂੰ ਤਿੰਨ ਮਹੀਨਿਆਂ ਦੀ ਤਨਖ਼ਾਹ ਨਹੀਂ
  • ਲੋਕੋ ਰਨਿੰਗ ਸਟਾਫ਼
  • Continue reading

    ਖੇਤੀ ਜਿਣਸਾਂ ਦੇ ਵਪਾਰ ਦੇ ਉਦਾਰੀਕਰਣ ਵਾਸਤੇ ਆਰਡੀਨੇਂਸ:

    ਕਿਸਾਨਾਂ ਅਤੇ ਉਹਨਾਂ ਦੀਆਂ ਉਪਜਾਂ ਉੱਤੇ ਵਪਾਰੀ ਇਜਾਰਦਾਰੀਆਂ ਦੇ ਦਬਦਬੇ ਨੂੰ ਮਜ਼ਬੂਤ ਕਰਨ ਦੇ ਲਈ

    5 ਜੂਨ 2020 ਨੂੰ, ਭਾਰਤ ਦੇ ਰਾਸ਼ਰਟਪਤੀ ਨੇ ਦੋ ਆਰਡੀਨੇਂਸ ਜਾਰੀ ਕੀਤੇ, ਜਿਹਨਾਂ ਨੂੰ ਕੇਂਦਰੀ ਮੰਤਰੀ ਮੰਡਲ ਨੇ ਦੋ ਦਿਨ ਪਹਿਲਾਂ ਹੀ ਪਾਸ ਕਰ ਦਿੱਤਾ ਸੀ। ਇਹ ਦੋਵੇਂ ਆਰਡੀਨੇਂਸ ਹਨ -“ਖੇਤੀ ਉਤਪਾਦਨ ਵਪਾਰ ਅਤੇ ਵਣਜ਼ (ਪ੍ਰੋਤਸਾਹਨ ਅਤੇ ਮੱਦਦ) ਆਰਡੀਨੇਂਸ, 2020” ਅਤੇ “ਮੁੱਲ ਦੀ ਨਿਸਚਿਤਤਾ ਅਤੇ ਖੇਤੀ ਸੇਵਾਵਾਂ ਬਾਰੇ ਕਿਸਾਨ (ਸਮਰੱਥੀਕਰਣ ਅਤੇ ਸੁਰੱਖਿਆ) ਕਰਾਰ ਆਰਡੀਨੇਂਸ, 2020”। 3 ਜੂਨ ਨੂੰ ਕੇਂਦਰੀ ਮੰਤਰੀ ਮੰਡਲ ਨੇ “ਜ਼ਰੂਰੀ ਵਸਤਾਂ ਕਾਨੂੰਨ (ਈ.ਸੀ.ਏ.)” ਵਿੱਚ ਇੱਕ ਸੋਧ ਨੂੰ ਵੀ ਮਨਜ਼ੂਰੀ ਦਿੱਤੀ ਸੀ।

    Continue reading