photo_AIKU

ਬੜੇ ਸਰਮਾਏਦਾਰਾਂ ਦੇ ਪੱਖ ਵਿੱਚ ਪਾਸ ਕੀਤੇ ਗਏ ਆਰਡੀਨੇਂਸਾਂ ਦਾ ਕਿਸਾਨਾਂ ਅਤੇ ਖੇਤੀ ਮਜ਼ਦੂਰਾਂ ਵਲੋਂ  ਵਿਰੋਧ!

photo_AIKU

ਦੇਸ਼-ਭਰ ਦੇ ਕਿਸਾਨਾਂ ਅਤੇ ਉਹਨਾਂ ਦੀਆਂ ਜਥੇਬੰਦੀਆਂ ਨੇ, ਸਰਕਾਰ ਵਲੋਂ ਖੇਤੀ ਕਾਰੋਬਾਰ ਦੇ ਲਈ ਪਾਸ ਕੀਤੇ ਗਏ ਦੋ ਆਰਡੀਨੇਂਸਾਂ ਦਾ ਸਖ਼ਤ ਵਿਰੋਧ ਕੀਤਾ ਹੈ। ਉਹਨਾਂ ਨੇ “ਜਰੂਰੀ ਵਸਤਾਂ ਕਾਨੂੰਨ” ਵਿੱਚ ਕੀਤੀ ਗਈ ਸੋਧ ਦਾ ਵੀ ਵਿਰੋਧ ਕੀਤਾ ਹੈ।

“ਖੇਤੀ ਉਤਪਾਦਨ ਵਪਾਰ ਅਤੇ ਵਣਜ਼ (ਪ੍ਰੋਤਸਾਹਨ ਅਤੇ ਮੱਦਦ) ਆਰਡੀਨੇਂਸ, 2020”, “ਇੱਕ ਭਾਰਤ, ਇੱਕ ਖੇਤੀ ਬਜ਼ਾਰ’ ਦੇ ਲਈ ਰਸਤਾ ਤਿਆਰ ਕਰਦਾ ਹੈ। ਇਹਦੇ ਨਾਲ ਨਿੱਜੀ ਕੰਪਣੀਆਂ ਨੂੰ ਰਾਜ-ਨਿਯਮਤ ਬਜ਼ਾਰਾਂ ਤੋਂ ਬਾਹਰ ਕਿਸਾਨਾਂ ਦੀ ਉਪਜ ਖਰੀਦਣ ਦੀ ਆਗਿਆ ਮਿਲਦੀ ਹੈ।

Continue reading

ਕੇਂਦਰੀ ਟਰੇਡ ਯੂਨੀਅਨਾਂ ਵਲੋਂ ਸਰਬਹਿੰਦ ਰੋਸ ਮੁਜ਼ਾਹਰਿਆਂ ਦਾ ਬੁਲਾਵਾ

ਦਸ ਕੇਂਦਰੀ ਟਰੇਡ ਯੂਨੀਅਨਾਂ – ਇੰਟਕ, ਏਟਕ, ਐਚ.ਐਮ.ਐਸ., ਸੀਟੂ, ਏ.ਆਈ.ਯੂ.ਟੀ.ਯੂ.ਸੀ., ਟੀ.ਯੂ.ਸੀ.ਸੀ., ਐਸ.ਈ.ਡਬਲਯੂ.ਏ., ਏ.ਆਈ.ਸੀ.ਸੀ.ਟੀ.ਯੂ., ਐਲ.ਪੀ.ਐਫ. ਅਤੇ ਯੂ.ਟੀ.ਯੂ.ਸੀ. – ਨੇ ਵਿਸ਼ੇਸ਼ ਕਰਕੇ ਕੋਵਿਡ-19 ਦੀ ਮਹਾਂਮਾਰੀ ਅਤੇ ਲੌਕਡਾਊਨ ਦੁਰਾਨ, ਸਰਕਾਰ ਵਲੋਂ ਮਜ਼ਦੂਰਾਂ ਅਤੇ ਮੇਹਨਤਕਸ਼ ਲੋਕਾਂ ਦੇ ਹੱਕਾਂ ਉੱਤੇ ਕੀਤੇ ਗਏ ਹਮਲਿਆਂ ਦੇ ਵਿਰੋਧ ਵਿੱਚ 3 ਜੂਨ ਨੂੰ ਦੇਸ਼ ਵਿਆਪੀ ਵਿਰੋਧ ਮੁਜਾਹਰ ਜਥੇਬੰਦ ਕਰਨ ਦਾ ਬੁਲਾਵਾ ਦਿੱਤਾ ਹੈ।

Continue reading
forgotan_citizen_Jastice_suresh

ਅਸੀਂ ਜਸਟਿਸ ਹੋਸਬੈਟ ਸੁਰੇਸ਼ ਦੇ ਦੇਹਾਂਤ ਉਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ

forgotan_citizen_Jastice_suresh

11 ਜੂਨ 2020 ਨੂੰ ਮਾਨਵੀ ਅਤੇ ਜਮਹੂਰੀ ਅਧਿਕਾਰਾਂ ਦੇ ਨਿਡੱਰ ਘੁਲਾਟੀਏ, ਜਸਟਿਸ ਹੋਸਬੈਟ ਸੁਰੇਸ਼ ਨੇ ਆਪਣੀ ਜ਼ਿੰਦਗੀ ਦਾ ਆਖਰੀ ਸਾਹ ਲਿਆ। ਹਿੰਦੋਸਤਾਨ ਦੀ ਕਮਿਉਨਿਸਟ ਗ਼ਦਰ ਪਾਰਟੀ, ਲੋਕਾਂ ਦੇ ਹੱਕਾਂ ਵਾਸਤੇ ਅਤੇ ਉਨ੍ਹਾਂ ਨੂੰ ਸਮਰੱਥ ਬਣਾਉਣ ਲਈ ਕੰਮ ਕਰਨ ਵਾਲੇ ਇਸ ਅਣਥੱਕ ਯੋਧੇ ਦੀ ਮੌਤ ਦਾ ਤਹਿ ਦਿਲੋਂ ਸੋਗ ਮਨਾਉਂਦੀ ਹੈ।

Continue reading

ਓਪਰੇਸ਼ਨ ਬਲੂ ਸਟਾਰ ਦੀ 36ਵੀਂ ਬਰਸੀ ਉੱਤੇ:

ਹਰਿਮੰਦਰ ਸਾਹਬ ਉਪਰ ਫੌਜੀ ਹਮਲੇ ਦੇ ਸਬਕ

ਇਹ ਸਿੱਖ ਧਰਮ ਦੇ ਲੋਕਾਂ ਨੂੰ ਜ਼ਲੀਲ ਕਰਨ ਲਈ ਰਾਜ ਵਲੋਂ ਕੀਤਾ ਗਿਆ ਅੱਤਵਾਦੀ ਹਮਲਾ ਸੀ

ਸਰਕਾਰੀ ਪ੍ਰਾਪੇਗੰਡਾ ਇਹਨੂੰ ਅੱਤਵਾਦ-ਵਿਰੋਧੀ ਕਾਰਵਾਈ ਦੇ ਤੌਰ ‘ਤੇ ਪੇਸ਼ ਕਰਦਾ ਹੈ

ਸਰਕਾਰੀ ਅੱਤਵਾਦ ਅਤੇ ਧਰਮ ਦੇ ਅਧਾਰ ਉਤੇ ਉਤਪੀੜਨ ਸਾਡੇ ਸਾਹਮਣੇ ਅੱਜ ਵੀ ਬਹੁਤ ਵੱਡੇ ਮਸਲੇ ਹਨ

ਮਜ਼ਲੂਮਾਂ (ਪੀੜਤਾਂ) ਉੱਤੇ ਹੀ ਇਲਜ਼ਾਮ ਲਾਇਆ ਜਾ ਰਿਹਾ ਹੈ ਅਤੇ ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਦੱਸਿਆ ਜਾ ਰਿਹਾ ਹੈ

Continue reading

ਆਈ.ਐਲ.ਐਂਡਐਫ.ਐਸ. ਘੋਟਾਲਾ-ਉੱਚੇ ਪੱਧਰ ‘ਤੇ ਮਿਲੀਭੁਗਤ

‘ਇਨਫ੍ਰਾਸਟ੍ਰਕਚਰ ਲੀਜਿੰਗ ਐਂਡ ਫ਼ਾਈਨੈਂਸੀਅਲ਼ ਸਰਵਿਿਸਜ’ ਦੇ ਦਿਵਾਲੀਆ ਹੋਣ ਦੇ ਦੋ ਸਾਲ ਬਾਦ ਬੰਬੇ ਹਾਈ ਕੋਰਟ ਨੇ, 21 ਅਪ੍ਰੈਲ 2020 ਨੂੰ ਇੱਕ ਅਦੇਸ਼ ਪਾਸ ਕੀਤਾ, ਜਿਸ ਵਿੱਚ ਕੰਪਣੀ ਦੇ ਆਡੀਟਰਸ -ਡੇਲਾਈਟ ਹਾਸੀਕਨਸ ਐਂਡ ਸੇਲਸ ਐਂਡ ਬੀ.ਐਸ.ਆਰ. ਐਂਡ ਅਸੋਸੀਏਟਸ {ਕੇ.ਪੀ.ਐਮ.ਓ. ਨਾਲ ਜੁੜੀ ਇੱਕ ਕੰਪਣੀ) ‘ਤੇ ਕੇਂਦਰ ਸਰਕਾਰ ਦੀਆਂ ਪਬੰਦੀਆਂ ਨੂੰ ਖ਼ਾਰਜ਼ ਕਰ ਦਿੱਤਾ। ਆਡਿਟ ਕਰਨ ਵਾਲਿਆਂ ‘ਤੇ ਕੰਪਣੀ ਦੇ ਪ੍ਰਬੰਧਕਾਂ ਦੇ ਨਾਲ ਸਹਿਯੋਗ ਕਰਨ, ਤੱਥਾਂ ਨੂੰ ਛੁਪਾਉਣ ਅਤੇ ਵਿੱਤੀ ਸਾਲ 2014-18 ਦੇ ਸਮੇਂ ਦੇ ਖ਼ਾਤਿਆਂ ਅਤੇ ਵਿੱਤੀ ਵਿਵਰਣਾਂ ਦੀਆਂ ਕਿਤਾਬਾਂ ਨਾਲ ਧੋਖਾ-ਧੜੀ ਕਰਨ ਦਾ ਅਰੋਪ ਲਗਾਇਆ ਸੀ।

Continue reading

ਸਰਕਾਰੀ ਹਸਪਤਾਲ ਹੀ ਸਾਰਾ ਬੋਝ ਉਠਾ ਰਹੇ ਹਨ ਜਦ ਕਿ ਸਰਕਾਰ ਦੀਆਂ ਸਾਰੀਆਂ ਨੀਤੀਆਂ ਨਿੱਜੀ ਹਸਪਤਾਲਾਂ ਅਤੇ ਬੀਮਾ ਕੰਪਣੀਆਂ ਵੱਲ ਉਲਾਰੂ ਹਨ

ਕਰੋਨਾ ਵਾਇਰਸ ਦੇ ਖ਼ਿਲਾਫ਼ ਜੰਗ ਮੁੱਖ ਰੂਪ ਵਿੱਚ ਸਰਕਾਰੀ ਹਸਪਤਾਲਾਂ ਦੇ ਡਾਕਟਰ, ਨਰਸਾਂ ਅਤੇ ਪੈਰਾਮੈਡੀਕਲ ਸਟਾਫ਼ ਲੜ ਰਹੇ ਹਨ, ਜਿਹਨਾਂ ਦੇ ਸਿਰ ‘ਤੇ ਬਹੁਤ ਜ਼ਿਆਦਾ ਕੰਮ ਹੈ। ਇਲਾਜ਼ ਕਰਵਾਉਣ ਵਾਲੇ ਲੋਕਾਂ ਦੇ ਲਈ ਹਸਪਤਾਲਾਂ ਵਿੱਚ ਲੋੜੀਂਦੀ ਮਾਤਰਾ ਵਿੱਚ ਬਿਸਤਰ ਨਹੀਂ ਹਨ। ਸਾਡੇ ਦੇਸ਼ ਵਿੱਚ ਹਰ 11,000 ਲੋਕਾਂ ਦੇ ਲਈ ਸਿਰਫ ਇੱਕ ਸਰਕਾਰੀ ਡਾਕਟਰ ਹੈ, ਇਹ ਵਿਸ਼ਵ ਸਿਹਤ ਸੰਗਠਨ ਵਲੋਂ ਦੱਸੇ ਗਏ ਅਨੁਪਾਤ ਦਾ ਦਸਵਾਂ ਹਿੱਸਾ ਹੈ। ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਤਮ-ਨਿਰਭਰ ਭਾਰਤ ਅਭਿਯਾਨ ਦੇ ਨਾਂ ‘ਤੇ 20 ਲੱਖ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ, ਤਾਂ ਸੁਭਾਵਿਕ ਰੂਪ ਨਾਲ ਲੋਕਾਂ ਨੂੰ ਉਮੀਦ ਸੀ ਕਿ ਉਸ ਵਿੱਚ ਇੱਕ ਬੜਾ ਹਿੱਸਾ ਸਰਕਾਰੀ ਸਿਹਤ ਸੇਵਾ ਨੂੰ ਮਜ਼ਬੂਤ ਕਰਨ ਲਈ ਹੋਵੇਗਾ। ਲੇਕਿਨ 17 ਮਈ ਨੂੰ ਜਦੋਂ ਵਿੱਤ ਮੰਤਰੀ ਨੇ ਉਸ ਪੈਕੇਜ ਦੇ ਬਾਰੇ ਵਿਚ ਵਿਸਤਾਰ ਨਾਲ ਦੱਸਿਆ ਤਾਂ ਲੋਕਾਂ ਦੀਆਂ ਸਾਰੀਆਂ ਆਸ਼ਾਵਾਂ ‘ਤੇ ਪਾਣੀ ਫਿਰ ਗਿਆ।

Continue reading

ਆਓ, ਇੱਕਮੁੱਠ ਹੋ ਕੇ ਅਤੇ ਦ੍ਰਿੜਤਾ ਨਾਲ ਆਪਣੇ ਹੱਕਾਂ ਉੱਤੇ ਬੋਲੇ ਜਾ ਰਹੇ ਧਾਵੇ ਦੇ ਖ਼ਿਲਾਫ਼ ਸੰਘਰਸ਼ ਕਰੀਏ!

ਸਰਮਾਏਦਾਰਾ ਜਮਾਤ, ਕੇਂਦਰ ਸਰਕਾਰ ਵਲੋਂ ਕੋਰੋਨਾਵਾਇਰਸ ਮਹਾਂਮਾਰੀ ਦੇ ਨਾਂ ‘ਤੇ ਐਲਾਨੀ ਗਈ ਹੰਗਾਮੀ ਹਾਲਤ ਨੂੰ, ਸਾਡੇ ਹੱਕਾਂ ਉੱਤੇ ਇੱਕ ਬੇਮਿਸਾਲ ਧਾਵਾ ਬੋਲਣ ਵਾਸਤੇ ਇਸਤੇਮਾਲ ਕਰ ਰਹੀ ਹੈ।

ਹਿੰਦੋਸਤਾਨ ਉੱਤੇ ਇੱਕ ਦਿਓਕੱਦ ਆਫ਼ਤ ਆ ਪਈ ਹੈ। ਕਰੀਬ ਦੋ ਮਹੀਨੇ ਤੋਂ ਦੇਸ਼-ਵਿਆਪੀ ਲੌਕਡਾਊਨ ਐਲਾਨੇ ਜਾਣ ਕਾਰਨ, ਕਰੋੜਾਂ ਹੀ ਮਜ਼ਦੂਰਾਂ ਦੇ ਰੋਜ਼ਗਾਰ ਦਾ ਇੱਕੋ-ਇੱਕ ਸਾਧਨ, ਜਾਣੀ ਕਿ ਉਨ੍ਹਾਂ ਦੀਆਂ ਨੌਕਰੀਆਂ ਖੁਸ ਗਈਆਂ ਹਨ। ਕਰੋੜਾਂ ਹੀ ਭੁੱਖੇ, ਬੇਰੁਜ਼ਗਾਰ ਮਜ਼ਦੂਰਾਂ ਦੇ ਸਿਰ ਉੱਤੋਂ ਛੱਤ ਵੀ ਖੋਹ ਲਈ ਗਈ ਹੈ ਅਤੇ ਉਹ ਹਜ਼ਾਰਾਂ ਮੀਲ ਦੂਰ ਆਪਣੇ ਪਿੰਡਾਂ-ਥਾਵਾਂ ਵੱਲ ਨੂੰ ਖੇਤਾਂ, ਜੰਗਲਾਂ, ਰੇਲ-ਪਟੜੀਆਂ ਅਤੇ ਸੜਕਾਂ ‘ਤੇ ਤੁਰੇ ਜਾ ਰਹੇ ਹਨ। ਇਨ੍ਹਾਂ ‘ਚੋਂ ਸੈਂਕੜੇ ਹੀ ਮਰਦ, ਇਸਤਰੀਆਂ ਅਤੇ ਬੱਚੇ ਭੁੱਖ, ਥਕਾਵਟ ਜਾਂ ਹਾਦਸਿਆਂ ਦੇ ਨਤੀਜੇ ਵਜੋਂ ਰਸਤੇ ਵਿੱਚ ਮਾਰੇ ਗਏ ਹਨ; ਅਜਿਹੀਆਂ ਮੌਤਾਂ ਦੀ ਗਿਣਤੀ ਰੋਜ਼ਾਨਾ ਵਧਦੀ ਜਾ ਰਹੀ ਹੈ।

Continue reading

ਕਿਰਤ ਕਾਨੂੰਨਾਂ ਵਿੱਚ ਮਜ਼ਦੂਰ-ਵਿਰੋਧੀ ਤਬਦੀਲੀਆਂ ਦੀਆਂ ਕੋਸ਼ਿਸ਼ਾਂ ਦੇ ਖ਼ਿਲਾਫ਼ ਕੇਂਦਰੀ ਟ੍ਰੇਡ ਯੂਨੀਅਨਾਂ ਲੜਨਗੀਆਂ

ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਨੇ, 14 ਮਈ 2020 ਨੂੰ ਆਪਣੀ ਮੀਟਿੰਗ ਵਿੱਚ ਦੇਸ਼ਭਰ ਵਿੱਚ ਲੌਕਡਾਊਨ ਦੇ ਚੱਲਦਿਆ ਮਿਹਨਤਕਸ਼ਾਂ ਦੇ ਲਈ ਪੈਦਾ ਹੋਈ ਭਿਅੰਕਰ ਹਾਲਤ ਦਾ ਜਾਇਜ਼ਾ ਲਿਆ ਅਤੇ ਇਹ ਫ਼ੈਸਲਾ ਕੀਤਾ ਕਿ ਇਹਨਾਂ ਚੁਨੌਤੀਆਂ ਦਾ ਸਾਹਮਣਾ ਕਰਨ ਦੇ ਲਈ ਇੱਕਜੁੱਟ ਕਾਰਵਾਈਆਂ ਨੂੰ ਮਜ਼ਬੂਤ ਕੀਤਾ ਜਾਵੇਗਾ।

Continue reading
Defence Employees Against Corporatisation

ਮਜ਼ਦੂਰਾਂ ਵਲੋਂ ਦੇਸ਼ਭਰ ਵਿੱਚ ਆਪਣੇ ਅਧਿਕਾਰਾਂ ਉੱਤੇ ਹਮਲਿਆਂ ਦਾ ਵਿਰੋਧ

Defence Employees Against Corporatisation

ਇਸ ਸਮੇਂ ਸਰਕਾਰ ਕੋਵਿਡ-19 ਦੀ ਮਹਾਂਮਾਰੀ ਅਤੇ ਲਾਕ-ਡਾਊਨ ਦੇ ਬਹਾਨੇ ਦੇਸ਼ ਦੇ ਕਿਰਤ ਕਾਨੂੰਨਾਂ ਵਿਚ ਸਰਮਾਏਦਾਰਾ ਸੋਧਾਂ ਕਰਕੇ ਅਤੇ ਮਜ਼ਦੂਰ ਵਰਗ ਦੇ ਅਧਿਕਾਰਾਂ ਨੂੰ ਕੁਚਲ ਕੇ ਇੱਕ ਜ਼ਬਰਦਸਤ ਬਦਲਾਅ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਹਨਾਂ ਹਮਲਿਆਂ ਦੇ ਖ਼ਿਲਾਫ਼ ਆਪਣਾ ਸਖ਼ਤ ਵਿਰੋਧ ਪ੍ਰਗਟਾਉਣ ਦੇ ਲਈ ਦੇਸ਼ਭਰ ਦੇ ਵੱਖ-ਵੱਖ ਖੇਤਰਾਂ ਦੇ ਮਜ਼ਦੂਰਾਂ ਨੇ ਧਰਨਾ ਪ੍ਰਦਰਸ਼ਣ ਅਤੇ ਹੋਰ ਵਿਰੋਧ ਪ੍ਰਦਰਸ਼ਣ ਜਥੇਬੰਦ ਕੀਤੇ ਹਨ।

Continue reading
KEM-hospital_nurses_protest

ਜ਼ੋਖਮ-ਭਰੇ ਕੰਮ ਵਿਚ ਲੱਗੇ ਸਿਹਤ ਕਰਮਚਾਰੀਆਂ ਲਈ ਸੁਰੱਖਿਅਤ ਕੰਮ ਹਾਲਤਾਂ ਦੀ ਮੰਗ ਕੀਤੀ

KEM-hospital_nurses_protest

ਕੇ.ਈ.ਐਮ. ਹਸਪਤਾਲ ਦੇ ਮਜ਼ਦੂਰਾਂ ਨੇ 26 ਮਈ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 12.30 ਤਕ ਹਸਪਤਾਲ ਵਿੱਚ ਧਰਨਾ ਪ੍ਰਦਰਸ਼ਣ ਕੀਤਾ। ਇਹਨਾਂ ਮਜ਼ਦੂਰਾਂ ਨੇ ਹਸਪਤਾਲ ਦੇ ਅਧਿਕਾਰੀਆਂ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਆਪਣੇ ਇੱਕ ਸਾਥੀ ਦੀ ਮੌਤ ਹੋ ਜਾਣ ਖ਼ਿਲਾਫ਼ ਧਰਨਾ ਪ੍ਰਦਰਸ਼ਣ ਜਥੇਬੰਦ ਕੀਤਾ।

Continue reading